ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿਵਿਲ ਲਾਈਨਜ਼ ਲੁਧਿਆਣਾ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਏ.ਪੀ.ਜੇ ਅਬਦੁੱਲ ਕਲਾਮ ਦੇ ਜਨਮ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ‘ਵਾਚਨ ਪ੍ਰੇਰਨਾ ਦਿਵਸ’ ਮਨਾਇਆ ਗਿਆ।

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿਵਿਲ ਲਾਈਨਜ਼ ਲੁਧਿਆਣਾ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਏ.ਪੀ.ਜੇ ਅਬਦੁੱਲ ਕਲਾਮ ਦੇ ਜਨਮ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ‘ਵਾਚਨ ਪ੍ਰੇਰਨਾ ਦਿਵਸ’ ਮਨਾਇਆ ਗਿਆ। ਇਸ ਮੌਕੇ ਕਾਲਜ ਦੀਆਂ 20 ਦੇ ਕਰੀਬ ਵਿਦਿਆਰਥਣਾਂ ਨੇ ਏ.ਪੀ.ਜੇ ਅਬਦੁੱਲ ਕਲਾਮ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜਿਸ ਵਿੱਚ ਪ੍ਰਾਚੀ (ਬੀ.ਏ ਭਾਗ ਤੀਸਰਾ) ਹੀਤਾਕਸੀ਼ (ਬੀ.ਐਸ.ਸੀ ਬਾਇਓ ਟੈਕਨਾਲੋਜੀ ਭਾਗ ਦੂਸਰਾ) ਰਾਜਵੰਤ ਕੌਰ (ਬੀ.ਐਸ.ਸੀ ਬਾਇਓ ਟੈਕਨਾਲੋਜੀ ਭਾਗ ਦੂਸਰਾ) ਸਮੀਕਸ਼ਾ ( ਬੀ.ਏ ਭਾਗ ਦੂਸਰਾ) ਕ੍ਰਮਵਾਰ ਏ.ਪੀ.ਜੇ ਅਬਦੁੱਲ ਕਲਾਮ ਭਾਸ਼ਣ ਮੁਕਾਬਲੇ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ ਅਤੇ ਮਨਪ੍ਰੀਤ ਕੌਰ (ਐਮ.ਏ ਭਾਗ ਦੂਸਰਾ ਹਿਸਟਰੀ) ਮਹਿਕ (ਬੀ.ਏ ਭਾਗ ਪਹਿਲਾ) ਮੁਸਕਾਨ (ਐਮ.ਏ ਭਾਗ ਦੂਸਰਾ ਹਿਸਟਰੀ) ਨੇ ਕ੍ਰਮਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਸ਼ਣ ਮੁਕਾਬਲੇ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਵਾਚਨਾ ਪ੍ਰੇਰਨਾ ਦਿਵਸ ਭਾਸ਼ਣ ਮੁਕਾਬਲੇ ਦੇ ਇੰਚਾਰਜ ਡਾ.ਨਰਿੰਦਰਜੀਤ ਕੌਰ ( ਮੁਖੀ ਪੰਜਾਬੀ ਵਿਭਾਗ) ਡਾ.ਪ੍ਰਭਲੀਨ ਤੂਰ (ਅੰਗਰੇਜ਼ੀ ਵਿਭਾਗ) ਨੇ ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ.ਇਕਬਾਲ ਕੌਰ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜਿਹੇ ਭਾਸ਼ਣਾਂ ਵਿੱਚ ਹਿੱਸਾ ਲੈ ਕੇ ਆਪਣੀ ਜਾਣਕਾਰੀ ਵਿੱਚ ਹੋਰ ਵੀ ਵਾਧਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਵਲੋਂ ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਇਨਾਮ ਤਕਸੀਮ ਕੀਤੇ। ਇਸ ਮੌਕੇ ਕਾਲਜ ਲਾਇਬਰੇਰੀ ਵਿਭਾਗ ਵਿੱਚੋਂ ਮਿਸਿਜ਼ ਗਗਨਦੀਪ ਕੌਰ, ਮਿਸਿਜ਼ ਵੰਦਨਾ ਕੁਮਾਰੀ, ਰਾਧਾ ਅਤੇ ਸੁਨੀਤਾ ਰਾਣੀ ਵੀ ਮੌਜੂਦ ਰਹੇ।