ਅੰਤਰਰਾਸ਼ਟਰੀ ਮਾਤ- ਭਾਸ਼ਾ ਦਿਵਸ ’’ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿਵਿਲ ਲਾਈਨਜ,ਲੁਧਿਆਣਾ

21 ਫ਼ਰਵਰੀ 2024 ਨੂੰ ਖ਼ਾਲਸਾ ਕਾਲਜ ਫ਼ਾਰ ਵਿਮੈਨ,ਸਿਵਿਲ ਲਾਈਨਜ ਲੁਧਿਆਣਾ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ
ਅੰਤਰਰਾਸ਼ਟਰੀ ਮਾਤ- ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿੱਚ ਭਾਸ਼ਣ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ
ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਕੁਲਦੀਪ ਕੌਰ, ਗੁਰਲੀਨ ਕੌਰ, ਜੈਸਮੀਨ
ਕੌਰ ਅਤੇ ਕਵਿਤਾ ਉਚਾਰਣ ਮੁਕਾਬਲੇ ਵਿੱਚ ਜੈਸਮੀਨ ਕੌਰ, ਜੀਨਾ, ਕਰਮਵੀਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ
ਕੀਤਾ।ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰਜੀਤ ਕੌਰ ਨੇ
ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਕਿੰਨੀਆਂ ਵੀ ਹੋਰ ਭਾਸ਼ਾਵਾਂ ਗ੍ਰਹਿਣ ਕਰ ਲਵੇ ਪਰ ਜਦੋਂ ਨੇੜਤਾ ਉਸ ਦੀ ਆਪਣੀ ਮਾਂ
ਬੋਲੀ ਨਾਲ ਰਹਿੰਦੀ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਨਹੀਂ ਹੁੰਦੀ ਕਿਉਂਕਿ ਇਸ ਨੂੰ ਮਨੁੱਖ ਸਮਾਜ ਵਿੱਚੋਂ ਆਪ ਮੁਹਾਰੇ ਗ੍ਰਹਿਣ ਕਰਦਾ ਹੈ। ਮਾਤ-
ਭਾਸ਼ਾ ਕੌਮ ਦਾ ਵਿਰਸਾ ਹੈ। ਹਰ ਇਲਾਕੇ, ਪ੍ਰਾਂਤ ਜਾਂ ਦੇਸ਼ ਦੀ ਆਪਣੀ ਭਾਸ਼ਾ ਹੁੰਦੀ ਹੈ। ਸਾਡੀ ਮਾਤ- ਭਾਸ਼ਾ ਪੰਜਾਬੀ ਹੈ। ਕਾਲਜ ਪ੍ਰਿੰਸੀਪਲ ਡਾ.
ਇਕਬਾਲ ਕੌਰ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਅੰਤ ਵਿੱਚ
ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥਣਾਂ ਵਿੱਚ ਆਪਣੀ ਮਾਤ- ਭਾਸ਼ਾ ਲਈ ਪਿਆਰ ਪੈਦਾ ਹੋਵੇ।