ਦੋ ਰੋਜਾ ਵਰਕਸ਼ਾਪ ਦਾ ਆਯੋਜਨ

ਖਾਲਸਾ ਕਾਲਜ ਫਾਰ ਵਿਮੈਨ, ਸਿਵਿਲ ਲਾਈਨ ਲੁਧਿਆਣਾ ਦੇ ਹੋਮ-ਸਾਇਸ ਵਿਭਾਗ ਵੱਲੋ ਮਿਤੀ 8 ਅਤੇ 9 ਫਰਵਰੀ ਨੂੰ ਦੋ ਰੋਜ਼ਾ ਵਰਕਸ਼ਾਪ
ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵਖ ਵਖ ਵਿਭਾਗਾਂ ਦੇਵਿਰਾਸਤੀ ਕਲਾ ਦੇ ਸਿਖਾਂਦਰੂ ਵਿਦਿਅਰਥੀਆਂ ਵੱਲੋਂ ਉਤਸ਼ਾਹ ਪੂਰਨ ਭਾਗ
ਲਿਆ ਗਿਆ।
ਵਰਕਸ਼ਾਪ ਦੀ ਸ਼ੁਰੂਆਤ ਮਿਤੀ 8 ਫਰਵਰੀ ਨੂੰ ਕਾਲਜ ਦੇ ਪ੍ਰਿੰਸੀਪਲ ਡਾ॰ ਇਕਬਾਲ ਕੌਰ ਵੱਲੋਂ ਵਿਸ਼ੇਸ਼ ਮਹਿਮਾਨ ਅਤੇ ਇੰਸਟਰੱਕਟਰ ਸ੍ਰੀ ਮਤੀ
ਦਵਿੰਦਰ ਕੌਰ ਢੱਟ ਨੂੰ ਜੀ ਆਇਆ ਆਖਣ ਨਾਲ ਹੋਈ।ਉਹਨਾਂ ਨੇ ਵਿਦਿਆਰਥੀ ਜੀਵਨ ਵਿੱਚ ਵਿਰਾਸਤੀ ਕਲਾ ਦੇ ਮਹੱਤਵ ਤੋਂ ਜਾਣੂੰ
ਕਰਵਾਉਦਿਆਂ ਬੱਚਿਆਂ ਨੂੰ ਵਧ ਚੜ੍ਹ ਕੇ ਵਿਰਾਸਤੀ ਆਈਟਮਾਂ ਸਿੱਖਣ ਲਈ ਪ੍ਰੇਰਿਆ। ਸ੍ਰੀ ਮਤੀ ਦਵਿੰਦਰ ਕੌਰ ਢੱਟ ਨੇ ਕਾਲਜਾਂ/
ਯੂਨੀਵਰਸਿਟੀਆਂ ਵਿੱਚ ਵਿਰਾਸਤੀ ਕਲਾ ਮੁਕਾਬਲਿਆਂ ਦੀ ਸਾਰਥਕਤਾ ਅਤੇ ਬਾਰੀਕੀ ਤੋਂ ਜਾਣੂ ਕਰਵਾਉਂਦਿਆਂ ਅਜੋਕੇ ਯੁੱਗ ਵਿੱਚ ਇਸਦੀ
ਮਹੱਤਤਾ ਉਪਰ ਚਾਨਣਾ ਪਾਇਆ। ਇਸ ਦਿਨ ਉਹਨਾਂ ਨੇ ਵਿਦਿਆਰਥੀਆਂ ਨੂੰ ਛਿੱਕੂ ਬਣਾਉਣਾ, ਖਿਦੋ, ਮਿੱਟੀ ਦੇ ਖਿਡੌਣੇ ਅਤੇ ਨਾਲਾ ਬੁਣਨਾ
ਸਿਖਾਇਆ। ਮੰਚ ਸੰਚਾਲਨ ਦੀ ਭੂਮਿਕਾ ਮਿਸ ਅਮਰਿੰਦਰ ਕੌਰ ਨੇ ਬਾਖੂਬੀ ਨਿਭਾਈ।
ਵਰਕਸ਼ਾਪ ਦੇ ਅਗਲੇ ਦਿਨ ਮਿਤੀ 9 ਫਰਵਰੀ ਨੂੰ ਪ੍ਰੋਗਰਾਮ ਦੀ ਨਿਰੰਤਰਤਾ ਵਿੱਚ ਸ੍ਰੀਮਤੀ ਦਵਿੰਦਰ ਕੌਰ ਢੱਟ ਨੇ ਵਿਦਿਆਰਥੀਆਂ ਨੂੰ ਇੰਨੂ,
ਰੱਸਾ, ਪਰਾਂਦਾ, ਗੁੱਡੀ ਬਣਾਉਣਾ, ਪੀਹੜੀ ਅਤੇ ਕਰੋਸ਼ੀਆ ਬੁਣਨਾ ਅਤੇ ਫੁਲਕਾਰੀ ਕੱਢਣਾ ਸਿਖਾਇਆ। ਪ੍ਰੋਗਰਾਮ ਦੌਰਾਨ ਪੰਜਾਬੀ ਵਿਰਾਸਤ
ਅਤੇ ਸੱਭਿਆਚਾਰ ਦੀ ਪ੍ਰਮੁੱਖ ਸ਼ਖਸੀਅਤ ਸ॰ ਜਸਮੇਰ ਸਿੰਘ ਢੱਟ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ
ਹਿੰਮਤ,ਸਬਰ,ਵਿਸ਼ਵਾਸ, ਗਿਆਨ ਆਦਿ ਇਨਸਾਨੀ ਗੁਣਾਂ ਦੇ ਸੰਚਾਰ ਵਿਚ ਵਿਰਾਸਤ ਦੀ ਭੂਮਿਕਾ ਨੂੰ ਸਪਸ਼ਟ ਕਰਦਿਆਂ ਵਿਰਾਸਤੀ ਕਲਾ ਦੀਆਂ
ਖੂਬੀਆਂ ਅਸਲੀਅਤ, ਖੂਬਸੂਰਤੀ ਅਤੇ ਗੁਣਵੱਤਾ ਤੋਂ ਜਾਣੂੰ ਕਰਵਾਇਆ। ਪ੍ਰੋਗਰਾਮ ਦੇ ਅੰਤ ਵਿੱਚ ਡਾ ਅਮਰਿੰਦਰ ਕੌਰ, ਮੁਖੀ ਹੋਮ-ਸਾਇਸ
ਵਿਭਾਗ ਮਹਿਮਾਨਾਂ, ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ ਕੰਵਲਜੀਤ
ਕੌਰ ਨੇ ਬਾਖੂਬੀ ਨਿਭਾਈ।