ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਕਵਿਤਾ ਦਿਵਸ ਮਨਾਇਆ ਗਿਆ।  

21 ਮਾਰਚ 2024: ਖ਼ਾਲਸਾ ਕਾਲਜ ਫਾਰ ਵਿਮੈਨ  ਸਿਵਲ  ਲਾਈਨਜ਼  ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਕਵਿਤਾ ਦਿਵਸ ਨੂੰ ਸਮਰਪਿਤ ਪੰਜਾਬੀ ਕਵਿਤਾ   ’ ਤੇ ਆਧਾਰਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 40 ਵਿਦਿਆਰਥਣਾਂ ਨੇ ਭਾਗ ਲਿਆ।  ਵਿਦਿਆਰਥਣਾਂ ਨੇ ਵੱਖ ਵੱਖ ਕਵੀਆਂ ਦੀਆਂ ਪ੍ਰਸਿੱਧ ਕਵਿਤਾਵਾਂ ਨੂੰ ਆਧਾਰ ਬਣਾ ਕੇ ਆਪਣੀ ਕਲਾ ਦਾ  ਬਾਖੂਬੀ ਪ੍ਰਦਰਸ਼ਨ ਕੀਤਾ।  ਇਸ ਮੌਕੇ ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਨਰਿੰਦਰਜੀਤ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਇਸ ਦਿਵਸ ਨੂੰ ਜਸ਼ਨ ਵਾਂਗ ਮਨਾ ਰਹੇ ਹਾਂ,  ਭਾਸ਼ਾ ਕੋਈ ਵੀ ਹੋਵੇ,  ਕਵਿਤਾ ਹੀ ਮਾਨਵ ਅਭਿਵਿਅਕਤੀ ਦਾ ਸਾਧਨ ਰਹੀ ਹੈ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਗਗਨਦੀਪ ਕੌਰ ਅਤੇ ਗੁਰਲੀਨ ਕੌਰ ਨੇ , ਦੂਜਾ ਸਥਾਨ  ਨਵਰੀਤ ਕੌਰ ਅਤੇ ਜਸਲੀਨ ਕੌਰ,  ਤੀਜਾ ਸਥਾਨ ਮਾਨਿਆਂ ਅਤੇ ਵਿਸਾਖਾ ਨੇ , 4 ਵਿਦਿਆਰਥਣਾਂ ਨੇ  ਹੌਂਸਲਾ ਅਫ਼ਜਾਈ ਇਨਾਮ ਹਾਸਲ ਕੀਤੇ ।  ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ ਨੇ  ਜੇਤੂ ਵਿਦਿਆਰਥਣਾਂ ਨੂੰ ਇਨਾਮ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ।  ਕਾਲਜ ਪ੍ਰਿੰਸੀਪਲ ਡਾ ਇਕਬਾਲ ਕੌਰ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਕਾਰਜ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ ।